Tuesday 7 February 2017

*ਅੱਜ ਫੇਰ ਹੋਈ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ (ਅਖੌਤੀ ਸਿਖਾਂ ਹੱਥੋਂ)* ਅੱਜ ਮਿਤੀ *6-2-17* ਨੂੰ ਉਸ ਸਮੇ ਪੂਰੀ ਸਿੱਖ ਸੰਗਤ ਵਿੱਚ ਸੰਨਸਨੀ ਫੈਲ ਗਈ ਜਦ *ਪਿੰਡ ਗੁੜੇ ਤਹਿ: ਜਗਰਾਉਂ* ਵਿਖੇ ਦਲਿਤ ਭਰਾਵਾਂ ਵਲੋਂ ਕੀਤੇ ਜਾ ਰਹੇ *ਗੁਰੂ ਰਵਿਦਾਸ ਜੀ* ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨਗਰਕੀਰਤਨ ਨੂੰ *ਅਖੌਤੀ ਉੱਚ ਜਾਤੀ ਜੱਥੇਦਾਰਾਂ (ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਗੁੜੇ)* ਦੀ ਕਮੇਟੀ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਇਹ ਕਹਿ ਕੇ ਗੁਰ: ਸਾਹਿਬ ਅੰਦਰ ਦਾਖਲ ਨਹੀ ਹੋਣ ਦਿਤਾ ਕਿ ਤੁਸੀਂ ਕਮੇਟੀ ਨੂੰ ਪਹਿਲਾਂ ਕਿਉਂ ਨਹੀ ਦੱਸਿਆ । ਸੰਗਤਾਂ ਦੀ ਕਾਫੀ ਜੱਦੋ- ਜਹਿਦ ਤੋਂ ਬਾਅਦ ਵਿੱਚ ਵੀ ਇਹ ਜਾਤ ਹੰਕਾਰੀ ਲੋਕ ਆਪਣੀ ਗਲ ਤੇ ਅੜੇ ਰਹੇ ਤਾਂ ਸੰਗਤਾਂ ਨੂੰ ਮਾਯੂਸ ਹੋ ਕੇ ਨਗਰਕੀਰਤਨ ਬਾਪਸ ਮੋੜਨਾ ਪਿਆ । *ਇਹ ਮੰਦਭਾਗੀ ਘਟਨਾ ਏਸੇ ਸਥਾਨ ਤੇ ਦੂਸਰੀ ਵਾਰ ਹੋਈ ਹੈ।* 🙏🏻 ਸੋ ਗੁਰੂ ਦਰਦੀਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਉ ਇਕੱਠੇ ਹੋਈਏ ਅਤੇ ਅਜਿਹੇ ਪੰਥ ਦੋਖੀਆਂ ਨੂੰ ਗੁਰੂ ਮਰਿਆਦਾ ਅਨੁਸਾਰ ਸਬਕ ਸਿਖਾਈਏ ਜਿਹੜੇ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਦੀ ਤਾਕ ਵਿੱਚ ਰਹਿੰਦੇ ਹਨ। *ਪੰਥ ਦਰਦੀ ਵੱਧ ਤੋਂ ਵੱਧ ਸ਼ੇਅਰ ਕਰਨ* *ਵਲੋਂ: ਸਮੂਹ ਸਿੱਖ ਸੰਗਤ*


No comments:

Post a Comment